ਸੰਤ ਬਾਬਾ ਕਸ਼ਮੀਰ ਸਿੰਘ ਅਤੇ ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲਿਆਂ ਦੀ ਦੇਖ ਰੇਖ ਵਿਚ ਨਿਰਮਾਣ ਅਧੀਨ ਸਰਾਂ ਭਗਤ ਨਾਮਦੇਵ ਨਿਵਾਸ ਕੇਸਰੀ ਬਾਗ ਅੰਮ੍ਰਿਤਸਰ ਦੀ ਸਤਵੀ ਮੰਜਿਲ ਦਾ ਲੈਂਟਰ ਪਾਉਣ ਦੀਆਂ ਤਿਆਰੀਆਂ ਅਰੰਭ ਹੋ ਚੁੱਕੀਆਂ ਹਨ।ਇਸ ਸਰਾਂ ਦੀ ਉਸਾਰੀ ਸ਼ੋ੍ਰਮਣੀ ਕਮੇਟੀ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ।ਜਾਣਕਾਰੀ ਦਿੰਦੇ ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲਿਆਂ ਨੇ ਦਸਿਆ ਕਿ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਰਨ ਲਈ ਆਈ ਸੰਗਤ ਦੀ ਰਿਹਾਇਸ਼ ਲਈ ਭਗਤ ਨਾਮਦੇਵ ਯਾਤਰੀ ਨਿਵਾਸ ਦੀ ਉਸਾਰੀ ਦਾ ਕੰਮ ਜ਼ੋਰਾਂ ਤੇ ਚਲ ਰਿਹਾ ਹੈ।ਸੰਗਤਾਂ ਦੀ ਰਿਹਾਇਸ਼ ਲਈ ਉਸਾਰੀ ਜਾ ਰਹੀ ਇਸ ਨੌ ਮੰਜਿਲਾ ਇਮਾਰਤ ਦੀ ਸਤਵੀ ਮੰਜਿਲ ਦਾ ਲੈਂਟਰ ਸੰਗਤ ਦੇ ਸਹਿਯੋਗ ਨਾਲ ਜਲਦ ਹੀ ਪਾਇਆ ਜਾ ਰਿਹਾ ਹੈ ਉਨਾ ਦਸਿਆ ਕਿ ਇਸ ਸਰਾਂ ਵਿਚ 100 ਦੇ ਕਰੀਬ ਕਮਰੇ ਤੇ ਕੁਝ ਹਾਲ ਵੀ ਬੁਣਾਏ ਜਾਣਗੇ। ਬਾਬਾ ਭੂਰੀ ਵਾਲਿਆਂ ਨੇ ਅੱਗੇ ਦਸਿਆ ਕਿ ਇਹ ਸਰਾਂ ਜਿਥੇ ਅਤਿ ਆਧੁਨਿਕ ਸਾਹੂਲਤਾਂ ਨਾਲ ਲੈਸ ਹੋਵੇਗੀ ਉਥੇ ਸਿੱਖ ਇਮਾਰਤਸਾਜੀ ਦੀ ਮੂੰਹ ਬੋਲਦੀ ਤਸਵੀਰ ਹੋਵੇਗੀ।